ਜੈਪੁਰ—ਕੈਂਸਰ ਟਿਊਮਰ ਦੀ ਬੀਮਾਰੀ ਦੇ ਸਮੇਂ ਹੋਣ ਵਾਲੇ ਦਰਦ ਤੋਂ ਨਿਪਟਣ ਲਈ ਕਾਰਗਰ ਪੇਨਕੀਲਰ ਦਵਾਈ ਨੂੰ ਟਿਊਮਰ ਦੇ ਵਿਕਾਸ ਦੀ ਰਫਤਾਰ ਰੋਕਣ 'ਚ ਕਾਰਗਰ ਪਾਇਆ ਗਿਆ ਹੈ। ਅਮਰੀਕਾ 'ਚ ਇਕ ਰਿਸਰਚ ਦੌਰਾਨ ਇਹ ਸਿੱਟਾ ਕੱਢਿਆ ਗਿਆ ਹੈ ਕਿ ਸੇਲੇਕੋਕਿਬ ਟਿਊਮਰ ਦੀ ਰਫਤਾਰ ਰੋਕਣੀ ਵੀ ਚੰਗੀ ਹੈ। ਜਾਨਵਰਾਂ 'ਤੇ ਇਸ ਦਾ ਸਫਲ ਟੈਸਟ ਕੀਤਾ ਗਿਆ ਹੈ। ਵਿਸ਼ੇਸ਼ਕਾਂ ਨੂੰ ਉਮੀਦ ਹੈ ਕਿ ਇਨਸਾਨਾਂ 'ਤੇ ਵੀ ਇਸ ਦਵਾਈ ਦਾ ਅਸਰ ਪਵੇਗਾ। ਇਸ ਦੇ ਰਾਹੀਂ ਦਰਦ ਨਾਲ ਜੁੜੇ ਇੰਜਾਇਮ ਸਾਯਕਲੁਜਾਯਗ੍ਰੀਜ਼-2 ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਧਿਐਨ ਮੁਤਾਬਕ ਕਾਕਸ-2 ਦਾ ਵਿਸ਼ੇਸ ਤਰ੍ਹਾਂ ਦੇ ਟਿਊਮਰ ਸੇਲਸ ਦੇ ਵਿਕਾਸ 'ਤੇ ਅਸਰ ਪੈਂਦਾ ਹੈ।
ਦਰਦ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ ਨਿਓਰੋਨ—ਸੇਲੇਕੋਕਿਸਬ ਦਾ ਨਿਓਰੋਫਾਈਬ੍ਰੋਮੇਟੋਸਿਸ ਟਾਈਪ-2 ਨਾਂ ਦਾ ਟਿਊਮਰ 'ਤੇ ਪੈਣ ਵਾਲੇ ਅਸਰ ਦਾ ਅਧਿਐਨ ਕੀਤਾ ਗਿਆ ਹੈ। ਇਹ ਦਵਾਈ ਇਸ ਟਿਊਮਰ ਦੇ ਵਿਕਾਸ ਦੀ ਰਫਤਾਰ ਨੂੰ ਘੱਟ ਕਰਨ 'ਚ ਸਮਰਥ ਪਾਈ ਗਈ ਹੈ। ਇਨਸਾਨਾਂ 'ਚ ਇਸ ਦੇ ਮਾਮਲੇ ਬਹੁਤ ਹੀ ਘੱਟ ਮਿਲਦੇ ਹਨ। ਵਿਗਿਆਨੀਆਂ ਨੇ ਇਸ ਦੇ ਰਾਹੀਂ ਕੈਂਸਰ ਨਾਲ ਲੜਣ 'ਚ ਮਦਦ ਮਿਲਣ ਦੀ ਉਮੀਦ ਜਤਾਈ ਹੈ।
ਬਹੁਤ ਹੀ ਫਾਇਦੇਮੰਦ ਹੈ ਮੇਥੀ
NEXT STORY